ਕੀ ਸਿਫ਼ਤ
ਕਰਾਂ ਮਾਂ-ਬਾਪ ਦੀ
ਬੱਚਿਆਂ ਨੂੰ ਸਹੀ ਰਸਤੇ ਤੇ,ਪਾਉਂਦੇ ਨੇ ਮਾਂ-ਬਾਪ।
ਡਿੱਗ ਕੇ ਫਿਰ ਉਠਨਾ,ਸਿਖਾਉਂਦੇ ਨੇ ਮਾਂ-ਬਾਪ।
ਸਾਰੀ ਜਿੰਦਗੀ ਦੁੱਖ ਭੋਗ ਕੇ, ਔਲਾਦ ਲਈ ਸੁੱਖ ਚਾਹੁੰਦੇ ਨੇ ਮਾਂ-ਬਾਪ।
ਆਪ
ਭੁੱਖ ਹੁੰਦੀਆਂ ਵੀ, ਬੱਚਿਆਂ ਨੂੰ ਰੋਟੀ ਖੁਆਉਂਦੇ ਨੇ ਮਾਂ-ਬਾਪ।
ਆਪਣੀ ਜ਼ਰੂਰਤਾਂ ਦਬਾ ਕੇ, ਬੱਚਿਆਂ ਨੂੰ ਖੁਸ਼ੀਆਂ ਲਿਆ - ਲਿਆ
ਦਿੰਦੇ ਨੇ ਮਾਂ-ਬਾਪ।
ਮੁਸ਼ਕਲਾਂ
ਦੇ ਆਉਣ ਤੇ, ਔਲਾਦ ਅੱਗੇ ਖੜ੍ਹ ਜਾਂਦੇ ਨੇ ਮਾਂ-ਬਾਪ।
ਪਰ ਚਾਂਦ ਆਖੇ ਗੱਲ ਸੱਚੀ,
ਭਾਂਵੇ ਲਗੇ ਕੋੜੀ,
ਸਾਰੀ
ਦੁਨਿਆ ਤੋਂ ਨੇ ਜਿੱਤਦੇ, ਪਰ ਔਲਾਦ ਅੱਗੇ ਹਾਰ ਜਾਂਦੇ ਨੇ ਮਾਂ-ਬਾਪ।
ਬੁੱਢੇ
ਹੋ ਜਾਣ ਤੇ, ਬੱਚਿਆਂ ਦੀ ਆਸ ਤੇ ਹੀ ਜਿਊਂਦੇ ਨੇ ਮਾਂ-ਬਾਪ।
ਇਹਨਾਂ
ਨੂੰ ਘੱਟ ਨਾ ਤੂ ਜਾਣੀ,ਰੱਬ ਦਾ ਦੂਸਰਾ ਰੂਪ ਹੁੰਦੇ ਨੇ ਮਾਂ-ਬਾਪ।
ਕਿਸ ਤਰ੍ਹਾਂ ਦੀ ਫਿਤਰਤ ਬਣਾਈ ਹੈ ਰੱਬ ਤੂੰ ਮਾਪਿਆਂ ਦੀ,
ਔਲਾਦ ਕੋਲੋਂ ਠੋਕਰਾਂ ਖਾ ਕੇ ਵੀ, ਉਹਨਾਂ ਨੂੰ ਚੰਗੀਆਂ ਅਸੀਸਾਂ ਦਿੰਦੇ ਨੇ
ਮਾਂ-ਬਾਪ।