Thursday, 27 March 2014

ਕੀ ਸਿਫ਼ਤ ਕਰਾਂ ਮਾਂ-ਬਾਪ ਦੀ
ਬੱਚਿਆਂ ਨੂੰ ਸਹੀ ਰਸਤੇ ਤੇ,ਪਾਉਂਦੇ ਨੇ ਮਾਂ-ਬਾਪ।                                       
ਡਿੱਗ ਕੇ ਫਿਰ ਉਠਨਾ,ਸਿਖਾਉਂਦੇ ਨੇ ਮਾਂ-ਬਾਪ।
ਸਾਰੀ ਜਿੰਦਗੀ ਦੁੱਖ ਭੋਗ ਕੇ, ਔਲਾਦ ਲਈ ਸੁੱਖ ਚਾਹੁੰਦੇ ਨੇ ਮਾਂ-ਬਾਪ।
                                          ਆਪ ਭੁੱਖ ਹੁੰਦੀਆਂ ਵੀ, ਬੱਚਿਆਂ ਨੂੰ ਰੋਟੀ ਖੁਆਉਂਦੇ ਨੇ ਮਾਂ-ਬਾਪ।
                                          ਆਪਣੀ ਜ਼ਰੂਰਤਾਂ ਦਬਾ ਕੇ, ਬੱਚਿਆਂ ਨੂੰ ਖੁਸ਼ੀਆਂ ਲਿਆ - ਲਿਆ ਦਿੰਦੇ ਨੇ ਮਾਂ-ਬਾਪ।
                                          ਮੁਸ਼ਕਲਾਂ ਦੇ ਆਉਣ ਤੇ, ਔਲਾਦ ਅੱਗੇ ਖੜ੍ਹ ਜਾਂਦੇ ਨੇ ਮਾਂ-ਬਾਪ।
 ਪਰ ਚਾਂਦ ਆਖੇ ਗੱਲ ਸੱਚੀ,
 ਭਾਂਵੇ ਲਗੇ ਕੋੜੀ,
                                                         ਸਾਰੀ ਦੁਨਿਆ ਤੋਂ ਨੇ ਜਿੱਤਦੇ, ਪਰ ਔਲਾਦ ਅੱਗੇ ਹਾਰ ਜਾਂਦੇ ਨੇ ਮਾਂ-ਬਾਪ।
                                         ਬੁੱਢੇ ਹੋ ਜਾਣ ਤੇ, ਬੱਚਿਆਂ ਦੀ ਆਸ ਤੇ ਹੀ ਜਿਊਂਦੇ ਨੇ ਮਾਂ-ਬਾਪ।
                                         ਇਹਨਾਂ ਨੂੰ ਘੱਟ ਨਾ ਤੂ ਜਾਣੀ,ਰੱਬ ਦਾ ਦੂਸਰਾ ਰੂਪ ਹੁੰਦੇ ਨੇ ਮਾਂ-ਬਾਪ।
ਕਿਸ ਤਰ੍ਹਾਂ ਦੀ ਫਿਤਰਤ ਬਣਾਈ ਹੈ ਰੱਬ ਤੂੰ ਮਾਪਿਆਂ ਦੀ,
ਔਲਾਦ ਕੋਲੋਂ ਠੋਕਰਾਂ ਖਾ ਕੇ ਵੀ, ਉਹਨਾਂ ਨੂੰ ਚੰਗੀਆਂ ਅਸੀਸਾਂ ਦਿੰਦੇ ਨੇ ਮਾਂ-ਬਾਪ।